Video: ਭਾਖੜਾ ਨਹਿਰ ‘ਚ ਮਾਂ ਨੇ ਸੁੱਟਿਆ ਬੱਚਾ, ਗੋਤਾਖੋਰਾਂ ਨੇ ਬਚਾਈ ਜਾਨ

ਅੱਜ ਇੱਕ ਮਾਂ ਨੇ ਆਪਣੇ ਚਾਰ ਸਾਲਾ ਬੱਚੇ ਨੂੰ ਪਟਿਆਲਾ ਨਾਭਾ ਰੋਡ ‘ਤੇ ਪੈਂਦੀ ਭਾਖੜਾ ਨਹਿਰ ‘ਚ ਸੁੱਟ ਦਿੱਤਾ। ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਗੋਤਾਖੋਰ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੇ ਕਰੀਬ ਅੱਧੇ ਘੰਟੇ ਦੀ ਮਸ਼ੱਕਤ ਤੋਂ ਬਾਅਦ ਬੱਚੇ ਨੂੰ ਸਹੀ ਸਲਾਮਤ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ। ਬੱਚੇ ਦੀ ਮਾਂ ਵਲੋਂ ਅਜਿਹਾ ਕਿਉਂ ਕੀਤਾ ਗਿਆ, ਇਸ ਸੰਬੰਧੀ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਮਾਂ ਸ਼ਬਦ ਅਜਿਹਾ ਸ਼ਬਦ ਹੈ ਜਿਸਦੇ ਸਾਹਮਣੇ ਰੱਬ ਨਾਮ ਦਾ ਸ਼ਬਦ ਵੀ ਫਿੱਕਾ ਪੈ ਜਾਂਦਾ ਹੈ। ਕਿਉਂਕਿ ਰੱਬ ਨੂੰ ਪਾਉਣ ਲਈ ਭਗਤੀ ਤੇ ਕਠਿਨ ਤਪੱਸਿਆ ਕਰਨੀ ਪੈਂਦੀ ਹੈ ਪਰ ਮਾਂ ਤਾਂ ਹਰ ਵੇਲ਼ੇ ਕੋਲ਼ ਰਹਿੰਦੀ ਹੈ।

ਮਾਂ ਦੁਨੀਆਂ ਦੀ ਸਭ ਤੋਂ ਵੱਡੀ ਦੌਲਤ ਹੈ।ਵਿਹੜੇ ਦੀ ਸ਼ਾਨ ਹੈ।‘ਯੁੱਗੋ ਯੁੱਗ ਜਿਉਂਦੀ ਰਹੇ ਪਿਆਰੀ ਮਾਂ ਵਿਹੜੇ ਦੀ ਰਾਣੀ’। ਇੱਕ ਹੋਰ ਸ਼ਾਇਰ ਨੇ ਲਿਖਿਆ ਹੈ: ‘ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਜਿਸਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ। ਪਰ ਦੁਨੀਆਂ ਭਰ ਦੇ ਸ਼ਾਇਰ ਇੱਕਠੇ ਹੋ ਕੇ ਪੂਰਾ ਤਾਣ ਲਾ ਕੁਝ ਸਤਰਾਂ ਜੋੜ ਲੈਣ ਪਰ ‘ਮਾਂ’ ਸ਼ਬਦ ਦੀ ਮਹਾਨਤਾ ਨਹੀਂ ਦਰਸਾ ਸਕਦੇ। ਸ਼ਾਇਦ ਦੁਨੀਆਂ ਭਰ ਦੀਆਂ ਭਾਸ਼ਾਵਾਂ ਦੇ ਸ਼ਬਦਕੋਸ਼ਾਂ ਵਿੱਚ ਇਹੋ ਜਿਹਾ ਸ਼ਬਦ ਨਹੀ ਬਣਿਆ ਜੋ ਮਾਂ ਦੇ ਵਿਸ਼ੇਸ਼ਣ ਲਈ ਵਰਤਿਆ ਜਾ ਸਕੇ।

ਜੇ ਮਾਂ ਜਿਉਂਦੀ ਜਾਨੇ ਖੁਸ਼ ਹੈ ਤਾਂ ਰੱਬ ਤੋਂ ਦੁਆਵਾਂ ਮੰਗਣ ਦੀ ਲੋੜ੍ਹ ਨਹੀ। ਰੱਬ ਉਹਦੇ ਪੈਰਾਂ ਪਿੱਛੇ ਬੜਾ ਕੁਝ ਦੇ ਦੇਵੇਗਾ। ਉਹਦਾ ਹਰ ਸਾਹ ਔਲਾਦ ਦੀ ਖੈਰ ਮੰਗਦਾ ਹੈ। ਹੈ ਕਿਤੇ ਜੱਗ ‘ਤੇ ਮਾਂ ਵਰਗੀ ਅਸੀਸ! ਤੇ ਮਾਂ ਵਰਗੀ ਉਡੀਕ ਵੀ ਤੇ ਨਹੀ। ਪੁੱਤ ਸ਼ਹਿਰ ਸੌਦਾ ਲੈਣ ਗਿਆ ਜਦੋਂ ਤੱਕ ਘਰ ਨਾ ਆ ਜਾਵੇ ਮਾਂ ਦੀਆਂ ਅੱਖਾਂ ਬੂਹੇ ਵੱਲ ਲੱਗੀਆਂ ਰਹਿੰਦੀਆਂ ਹਨ। ਤੇ ਉਡੀਕ ਵੀ ਜੇ ਹੋਵੇ ਜਾਂ ਜੰਗ ‘ਤੇ ਗਏ ਪੁੱਤ ਦੀ ਜਾਂ ਫਿਰ ਢਿੱਡਾਂ ਨੂੰ ਝੁਲਕਾ ਦੇਣ ਖਾਤਿਰ ਵਿਦੇਸ਼ ਤੁਰ ਗਏ ਪੁੱਤਰਾਂ ਦੀ, ਤਾਂ ਮਾਂ ਦੀ ਉਡੀਕ ਸਿਰਫ ਉਹ ਹੀ ਜਾਣ ਸਕਦੀ ਹੈ।ਧੀਆਂ ਲਈ ਵੀ ਮਾਂ ਤੋਂ ਨੇੜੇ ਦਾ ਕੋਈ ਸਾਕ ਨਹੀ। ਹਰ ਲੋਕ ਗੀਤ ਜੋ ਧੀ ਕਹਿ ਰਹੀ ਹੈ ਮਾਂ ਨੂੰ ਸੰਬੋਧਨ ਹੈ। ਮੈਂ ਮਾਂ ਦੀ ਗੱਲ ਨਹੀ ਟਾਲ ਸਕਦਾ।

ਦੁਨੀਆਂ ਦੇ ਸਾਰੇ ਰਿਸ਼ਤੇ ਸਮੇਤ ਪਤੀ-ਪਤਨੀ ਦੇ ਗਰਜਾਂ ਨਾਲ਼ ਬੱਝੇ ਹੋਏ ਹਨ ਪਰ ਮਾਂ ਦਾ ਰਿਸ਼ਤਾ ਗਰਜ ਦਾ ਨਹੀ ਉਹ ਹਰ ਹਾਲਤ ‘ਚ ਤਿਆਗ ਹੀ ਜਾਣਦੀ ਹੈ। ਔਲਾਦ ਦੀ ਖਾਤਿਰ ਪੈਰ-ਪੈਰ ‘ਤੇ ਕੁਰਬਾਨੀ ਕਰਦੀ ਹੈ ਮਾਂ। ਜਦੋਂ ਕੋਈ ਤਕਲੀਫ ਵਿੱਚ ਹੁੰਦਾ ਹੈ ਜਾਂ ਅਸਹਿ ਦਰਦ ਹੋਵੇ ਤਾਂ ਮੂੰਹ ‘ਚੋਂ ਦੋ ਹੀ ਸ਼ਬਦ ਨਿਕਲਦੇ ਹਨ ‘ਹਾਏ ਮਾਂ’ ਜਾਂ ‘ਹਾਏ ਰੱਬਾ’।

ਮਾਂ ਬਾਰੇ ਲਿਖਦਿਆਂ-ਪੜ੍ਹਦਿਆਂ ਅੱਖਾਂ ਨਮ ਹੁੰਦੀਆਂ ਹਨ। ਉਹ ਕੋਈ ਸਾਣ ਦੀ ਟੁੱਟੀ ਮੰਜੀ ‘ਤੇ ਕਿਸੇ ਖੂੰਜੇ ਬੈਠੀ ਕੋਈ ਮੂਰਤ ਨਹੀ। ਉਸਦੇ ਸੀਨੇ ‘ਚ ਤੁਹਾਡੇ ਲਈ ਪਤਾ ਨਹੀ ਕਿੰਨੀਆਂ ਦੁਆਵਾਂ ਦੇ ਪੰਛੀ ਪਲ਼ ਰਹੇ ਹਨ। ਉਹ ਤੁਹਾਡੇ ਸਾਰੇ ਦੁੱਖ ਆਪਣੇ ਸਿਰ ਲੈਣ ਦੀ ਅਰਜੋਈ ਰੱਬ ਅੱਗੇ ਕਰਦੀ ਹੈ ਤੇ ਤੁਹਾਡੀਆਂ ਪਤਾ ਨਹੀ ਕਿੰਨੀਆਂ ਬਲਾਵਾਂ ਕੱਟੀਆਂ ਜਾਂਦੀਆਂ ਹਨ। ਪਰ ਕਈ ਘਰਾਂ ‘ਚ ਉਹ ਬੋਝ ਸਮਝੀ ਜਾਂਦੀ ਹੈ। ਅਹਿਸਾਨ ਫਰਾਮੋਸ਼ ਅਸੀਂ ਭੁੱਲ ਜਾਦੇਂ ਹਾਂ ਕਿ ਉਸਨੇ ਕਿੰਨੇ ਵਖਤਾਂ ਨਾਲ਼ ਸਾਨੂੰ ਪਾਲ਼ਿਆ ਹੈ। ਸਾਡੇ ਸਾਰੇ ਕਸ਼ਟ ਉਸ ਆਪਣੇ ਸੀਨੇ ‘ਤੇ ਜਰੇ ਹਨ। ਗਿੱਲੀ ਥਾਂਵੇਂ ਆਪ ਪੈ ਕੇ ਸਾਨੂੰ ਸੁੱਕੀ ਥਾਵੇਂ ਪਾਇਆ ਹੈ।

Related posts

Leave a Comment

Latest Bollywood News and Celebrity Gossips